Best Punjabi Recipes “ਚੀਜ਼ ਆਮਲੇਟ”, “Cheese Omelette”, Recipes of Punjab, Veg Punjabi Recipes in Punjabi.

ਚੀਜ਼ ਆਮਲੇਟ

ਪਦਾਰਥ

  • ਆਂਡੇ-4
  • ਬਰੈੱਡ-6 ਸਲਾਇਸ
  • ਚੀਜ਼-2 ਚਮਚ
  • ਸ਼ਿਮਲਾ ਮਿਰਚ-3
  • ਗਾਜਰ-2
  • ਧਨੀਆ
  • ਹਰੀ ਮਿਰਚ
  • ਕਾਲੀ ਮਿਰਚ
  • ਦੁੱਧ-3 ਚਮਚ
  • ਤੇਲ
  • ਨਮਕ ਸੁਆਦ ਅਨੁਸਾਰ।

ਵਿਧੀ

  • ਸਭ ਤੋਂ ਪਹਿਲਾਂ ਤਾਂ ਤੁਸੀਂ ਇਕ ਕੌਲੀ ਲਓ ਅਤੇ ਉਸ ‘ਚ ਸਾਰੀਆਂ ਸਮੱਗਰੀਆਂ ਨੂੰ ਇਕੱਠੇ ਫੈਂਟ ਲਓ।
  • ਹੁਣ ਪੈਨ ‘ਚ ਥੋੜ੍ਹਾ ਜਿਹਾ ਤੇਲ ਜਾਂ ਬਟਰ ਉਬਾਲੋ। ਜਦੋਂ ਤੇਲ ਜਾਂ ਬਟਰ ਪਿਘਲ ਜਾਵੇ ਫਿਰ ਇਸ ‘ਚ ਆਮਲੇਟ ਦਾ ਮਿਸ਼ਰਨ ਪਾਓ।
  • ਹੁਣ ਆਮਲੇਟ ਦੇ ਉੱਪਰ ਪਿੱਸਿਆ ਹੋਇਆ ਚੀਜ਼ ਛਿੜਕੋ ਅਤੇ ਹੌਲੀ ਅੱਗ ‘ਤੇ ਪਕਾਓ। ਪੈਨ ਨੂੰ ਕੁਝ ਮਿੰਟ ਲਈ ਢੱਕ ਦਿਓ।
  • ਫਿਰ ਚੀਜ਼ ਆਮਲੇਟ ਨੂੰ ਪਲਟ ਦਿਓ ਅਤੇ 2 ਮਿੰਟ ਪੱਕਣ ਦਿਓ। ਚੀਜ਼ ਆਮਲੇਟ ਜਦੋਂ ਗੋਲਡਨ ਹੋ ਜਾਵੇ ਤਾਂ ਅੱਗ ਨੂੰ ਬੰਦ ਕਰ ਦਿਓ।
  • ਹੁਣ ਇਸ ਨੂੰ ਪਲੇਟ ‘ਚ ਰੱਖੋ ਅਤੇ ਸਾਸ ਨਾਲ ਖਾਓ।

Leave a Reply