Best Punjabi Recipes “ਨੂਡਲਜ਼ ਸਪਰਿੰਗ ਰੋਲ”, “Noodles Spring Rolls”, Recipes of Punjab, Veg Punjabi Recipes

ਨੂਡਲਜ਼ ਸਪਰਿੰਗ ਰੋਲ

ਪਦਾਰਥ

 • ਨਿਊਡਰਜ਼-1 ਪੈਕੇਟ
 • ਮੈਦਾ-2 ਕੱਪ
 • ਪਿਆਜ਼-2
 • ਪੱਤਾਗੋਭੀ-1 ਛੋਟੀ
 • ਹਰੀ ਮਿਰਚ-1
 • ਟੋਮੈਟੋ ਕੈਚਪ-2 ਵੱਡੇ ਚਮਚ
 • ਸੋਇਆ ਸੋਸ- 1 ਵੱਡਾ ਚਮਚ
 • ਨਮਕ ਸੁਆਦ ਅਨੁਸਾਰ
 • ਲਾਲ ਮਿਰਚ ਸੁਆਦ ਅਨੁਸਾਰ
 • ਤੇਲ-2 ਕੱਪ
 • ਪਾਣੀ-1 ਕੱਪ।

ਵਿਧੀ

 • ਪਿਆਜ਼, ਪੱਤਾਗੋਭੀ ਅਤੇ ਹਰੀ ਮਿਰਚ ਨੂੰ ਛੋਟੇ ਟੁੱਕੜਿਆਂ ‘ਚ ਕੱਟ ਲਓ।
 • ਫਿਰ ਇਕ ਪੈਨ ‘ਚ 2 ਚਮਚ ਤੇਲ ਗਰਮ ਹੋਣ ਲਈ ਹਲਕੀ ਅੱਗ ‘ਤੇ ਰੱਖੋ। ਗਰਮ ਹੋਣ ‘ਤੇ ਪਿਆਜ਼ ਅਤੇ ਹਰੀ ਮਿਰਚ ਪਾ ਕੇ ਹਲਕਾ ਬਰਾਊਨ ਹੋਣ ਤੱਕ ਭੁੰਨ੍ਹੋ। ਫਿਰ ਇਸ ‘ਚ ਇਕ ਕੱਪ ਪਾਣੀ ਪਾ ਕੇ ਮੈਗੀ ਨਿਊਡਲਜ਼ ਅਤੇ ਮੈਗੀ ਦਾ ਮਸਾਲਾ ਭੁੰਨ੍ਹ ਲਓ। ਹੁਣ ਇਸ ‘ਚ ਪੱਤਾਗੋਭੀ, ਲਾਲ ਮਿਰਚ, ਟੋਮੈਟੋ ਕੈਚਅਪ, ਸੋਇਆ ਸੋਸ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ 2-3 ਮਿੰਟ ਤੱਕ ਪਕਾ ਲਓ।
 • ਫਿਰ ਰੋਲ ਲਈ ਸਟਫਿੰਗ ਮਿਸ਼ਰਨ ਤਿਆਰ ਕਰੋ। ਹੁਣ ਮੈਦੇ ‘ਚ ਨਮਕ ਪਾ ਕੇ ਉਸ ਨੂੰ ਗੁੰਨ੍ਹ ਕੇ 10 ਮਿੰਟ ਲਈ ਢੱਕ ਕੇ ਰੱਖੋ ਅਤੇ ਫਿਰ ਮੈਦੇ ਦੇ ਪੇੜੇ ਲੈ ਕੇ ਪਤਲੀ ਰੋਟੀ ਵੇਲ ਲਓ।
 • ਫਿਰ ਮੈਦੇ ਦੀ ਰੋਟੀ ਦੇ ‘ਚ ਮੈਗੀ ਅਤੇ ਪੱਤਾਗੋਭੀ ਦੀ ਸਟਫਿੰਗ ਕਰੋ ਅਤੇ ਰੋਟੀ ਨੂੰ ਰੋਲ ਬਣਾ ਲਓ। ਧਿਆਨ ਰੱਖੋ ਕੇ ਰੋਲ ਖੁੱਲ੍ਹੇ ਨਾ। ਹੁਣ ਇਕ ਕੜ੍ਹਾਹੀ ‘ਚ ਤੇਲ ਗਰਮ ਕਰ ਲਓ, ਰੋਲ ਨੂੰ ਤੇਲ ‘ਚ ਪਾ ਕੇ ਹਲਕਾ ਬਰਾਊਨ ਹੋਣ ਤੱਕ ਤਲ ਲਓ।
 • ਰੋਲ ਨੂੰ ਕੱਢ ਕੇ ਕਿਚਨ ਪੇਪਰ ‘ਚ ਰੱਖਦੇ ਜਾਓ ਜਿਸ ਕਰਕੇ ਇਨ੍ਹਾਂ ਦਾ ਫਾਲਤੂ ਤੇਲ ਨਿਕਲ ਜਾਵੇ। ਫਿਰ ਇਸ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਟੋਮੈਟੋ ਕੈਪਚ ਦੇ ਨਾਲ ਖਾਓ।

Leave a Reply