Best Punjabi Recipes “ਵੈਜੀਟੇਬਲ ਇਡਲੀ”, “Vegetable Idli”, Recipes of Punjab, Veg Punjabi Recipes in Punjabi.

ਵੈਜੀਟੇਬਲ ਇਡਲੀ

ਪਦਾਰਥ

 • ਅੱਧਾ ਕੱਪ ਕ੍ਰਸ਼ ਕੀਤੀ ਗਾਜਰ
 • ਇਕ ਚੌਥਾਈ ਕੱਪ ਕ੍ਰਸ਼ ਕੀਤੀ ਪੱਤਾ ਗੋਭੀ
 • ਅੱਧਾ ਕੱਪ ਬਾਰੀਕ ਕੱਟਿਆ ਪਿਆਜ
 • 2 ਚੱਮਚ ਮਾਂਹ ਦੀ ਦਾਲ
 • 1 ਕੱਪ ਇਡਲੀ ਚੌਲ
 • ਇਕ ਚੌਥਾਈ ਕੱਪ ਕੋਕੋਨੱਟ ਮਿਲਕ
 • ਅੱਧਾ ਚੱਮਚ ਜੀਰਾ
 • ਇਕ ਕ੍ਰਸ਼ ਕੀਤਾ ਨਾਰੀਅਲ ਅਤੇ ਨਮਕ ਸਵਾਦ ਅਨੁਸਾਰ।

ਵਿਧੀ

 • ਸਭ ਤੋਂ ਪਹਿਲਾਂ ਮਾਂਹ ਦੀ ਦਾਲ ਨੂੰ ਧੋ ਕੇ ਚੌਲਾਂ ਨਾਲ ਲੱਗਭਗ 2 ਘੰਟਿਆਂ ਲਈ ਭਿਓਂ ਦਿਓ।
 • ਫਿਰ ਇਨ੍ਹਾਂ ਨੂੰ ਛਾਣ ਕੇ ਕੋਕੋਨੱਟ ਮਿਲਕ ਨਾਲ ਰਲਾ ਕੇ ਬਾਰੀਕ ਪੇਸਟ ਬਣਾ ਲਓ।
 • ਫਿਰ ਇਸ ਪੀਸੇ ਹੋਏ ਮਿਸ਼ਰਣ ਨੂੰ ਇਕ ਡੂੰਘੇ ਬਾਊਲ ‘ਚ ਪਾ ਦਿਓ।
 • ਫਿਰ ਕੱਟੇ ਪਿਆਜ, ਗਾਜਰ, ਪੱਤਾ ਗੋਭੀ, ਜੀਰਾ, ਕ੍ਰਸ਼ ਕੀਤਾ ਨਾਰੀਅਲ ਅਤੇ ਨਮਕ ਮਿਲਾਓ।
 • ਇਸ ਨੂੰ 3 ਤੋਂ 4 ਘੰਟਿਆਂ ਲਈ ਢਕ ਕੇ ਰੱਖ ਦਿਓ ਤਾਂਕਿ ਇਸ ‘ਚ ਖਮੀਰ ਉੱਠ ਸਕੇ।
 • ਇਸ ਪਿੱਛੋਂ ਇਸ ਘੋਲ ਨੂੰ ਇਡਲੀ ਬਣਾਉਣ ਵਾਲੇ ਸਾਂਚੇ ‘ਚ ਥੋੜ੍ਹਾ ਜਿਹਾ ਤੇਲ ਲਗਾ ਕੇ ਰੱਖੋ।
 • 10-12 ਮਿੰਟਾਂ ਤੱਕ ਭਾਫ ‘ਚ ਪਕਾਓ ਅਤੇ ਫਿਰ ਨਾਰੀਅਲ ਦੀ ਚੱਟਨੀ ਨਾਲ ਸਰਵ ਕਰੋ।

Leave a Reply