Best Punjabi Recipes “ਔਲ਼ਿਆਂ ਦਾ ਅਚਾਰ”, “Ambla Pickle”, Recipes of Punjab, Punjabi Pickle Recipes in Punjabi.

ਔਲ਼ਿਆਂ ਦਾ ਅਚਾਰ

ਪਦਾਰਥ

  • 1 ਕਿਲੋ— ਤਾਜ਼ਾ ਔਲ਼ੇ
  • 100 ਗ੍ਰਾਮ— ਰਾਈ
  • 100 ਗ੍ਰਾਮ— ਸਰ੍ਹੋਂ ਦਾ ਤੇਲ
  • ਸੁਆਦ ਮੁਤਾਬਕ— ਪੀਸੀ ਹੋਈ ਲਾਲ ਮਿਰਚ
  • ਹਲਦੀ
  • ਸੌਂਫ
  • ਮਿੱਠਾ ਤੇਲ
  • ਥੋੜ੍ਹੀ ਜਿਹੀ ਹਿੰਗ
  • ਸੁਆਦ ਮੁਤਾਬਕ ਲੂਣ

ਵਿਧੀ

  • ਸਭ ਤੋਂ ਪਹਿਲਾਂ ਔਲ਼ਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਓ। ਹੁਣ ਗੈਸ ‘ਤੇ ਇੱਕ ਬਰਤਨ ਰੱਖੋ ਅਤੇ ਉਸ ‘ਚ 2 ਵੱਡੇ ਚੱਮਚ ਤੇਲ ਅਤੇ ਔਲ਼ੇ ਪਾ ਕੇ ਘੱਟ ਸੇਕ ‘ਤੇ ਪਕਾਓ।
  • ਜਦੋਂ ਔਲ਼ੇ ਹਲਕੇ ਪੱਕ ਜਾਣ ਤਾਂ ਉਨ੍ਹਾਂ ਨੂੰ ਗੈਸ ਤੋਂ ਉਤਾਰ ਕੇ ਠੰਡੇ ਹੋਣ ਲਈ ਰੱਖ ਦਿਓ।
  • ਉਸ ਤੋਂ ਬਾਅਦ ਔਲ਼ਿਆਂ ਦੀ ਗਿਟਕਾਂ ਨੂੰ ਅਲੱਗ ਕਰ ਲਓ।
  • ਹੁਣ ਇੱਕ ਕੜਾਹੀ ‘ਚ ਤੇਲ ਗਰਮ ਕਰਕੇ ਉਸ ਨੂੰ ਠੰਡਾ ਕਰ ਲਓ।
  • ਫਿਰ ਤੇਲ ‘ਚ ਸਾਰੇ ਮਸਾਲੇ ਪਾ ਦਿਓ। ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਇਸ ਮਸਾਲੇ ਨੂੰ ਔਲ਼ਿਆਂ ‘ਚ ਭਰ ਲਓ।
  • ਫਿਰ ਇਸ ਅਚਾਰ ਨੂੰ ਇੱਕ ਜਾਰ ‘ਚ ਪਾ ਕੇ ਰੱਖ ਲਓ। ਲਓ ਜੀ ਤਿਆਰ ਹੈ ਔਲ਼ਿਆਂ ਦਾ ਅਚਾਰ।

Leave a Reply