Best Punjabi Recipes “ਸਪਰਿੰਗ ਰੋਲ”, “Spring Rolls”, Recipes of Punjab, Veg Punjabi Recipes in Punjabi.

ਸਪਰਿੰਗ ਰੋਲ

ਪਦਾਰਥ

  • 50 ਗ੍ਰਾਮ ਬਾਰੀਕ ਚੌਲਾਂ ਦੇ ਨਿਊਡਲਜ਼
  • 15 ਮਿ. ਲਿ. ਤੇਲ
  • ਇਕ ਲਸਣ ਦੀ ਤੁਰੀ
  • ਪੰਜ ਲਾਲ ਮਿਰਚਾਂ ਬਾਰੀਕ ਕੱਟੀਆਂ ਹੋਈਆਂ
  • ਦੋ ਹਰੇ ਪਿਆਜ ਬਾਰੀਕ ਕੱਟੇ
  • ਇਕ ਗਾਜਰ ਕੱਦੂਕਸ ਕੀਤੀ
  • ਧਨੀਆ ਪੱਤਾ ਬਾਰੀਕ ਕੱਟਿਆ ਜਾਂ 30 ਗ੍ਰਾਮ ਸੁੱਕਾ ਧਨੀਆ
  • ਫਿਸ਼ ਸੌਸ 5 ਮਿ. ਲਿ. 30 ਸਪਰਿੰਗ ਰੋਲ ਪੇਸਟਰੀ ਸ਼ੀਟਸ
  • ਕੌਰਨ ਸਟਾਰਚ 15 ਗ੍ਰਾਮ,
  • ਪਾਣੀ 30 ਮਿ. ਲਿ.,
  • ਕੈਨੋਲਾ ਆਇਲ ਫ੍ਰਾਈ ਕਰਨ ਲਈ।

 ਚੱਟਨੀ ਲਈ:

  • 2 ਲਸਣ ਦੀਆਂ ਤੁਰੀਆਂ ਬਾਰੀਕ ਪੀਸੀਆਂ ਹੋਈਆਂ
  • ਪੀਸੀ ਹੋਈ ਮਿਰਚ 5 ਗ੍ਰਾਮ
  • ਕੁੱਟੀ ਹੋਈ ਲਾਲ ਮਿਰਚ 2 ਗ੍ਰਾਮ
  • ਫਿਸ਼ ਸੌਸ 1 ਮਿ. ਲਿ.
  • ਨਿੰਬੂ ਦਾ ਰਸ 30 ਮਿ. ਲਿ.
  • ਗਰਮ ਪਾਣੀ 150 ਮਿ. ਲਿ.
  • ਖੰਡ ਦਾ ਘੋਲ 60 ਮਿ. ਲਿ.
  • ਕੱਦੂਕਸ ਕੀਤੀ ਹੋਈ ਗਾਜਰ 45 ਗ੍ਰਾਮ

 ਵਿਧੀ

  • ਇਕ ਬਰਤਨ ‘ਚ ਪਾਣੀ ਗਰਮ ਕਰੋ। ਨਿਊਡਲਸ ਨੂੰ ਗਰਮ ਪਾਣੀ ‘ਚ ਪਾਓ, 10 ਮਿੰਟ ਤੱਕ ਪਕਾਓ ਅਤੇ ਪਾਣੀ ‘ਚੋਂ ਬਾਹਰ ਕੱਢੋ।
  • ਤਲਣ ਲਈ ਕੜਾਹੀ ‘ਚ ਤੇਲ ਗਰਮ ਕਰੋ, ਲਸਣ ਅਤੇ ਮਿਰਚ ਨੂੰ ਪਕਾਓ। ਪਿਆਜ, ਗਾਜਰ, ਧਨੀਆ ਪੱਤਾ, ਫਿਸ਼ ਸੌਸ ਅਤੇ ਨਿਊਡਲਜ਼ ਮਿਲਾਓ।
  • ਉਦੋਂ ਤੱਕ ਪਕਾਓ, ਜਦੋਂ ਤੱਕ ਸਮੱਗਰੀ ਚੰਗੀ ਤਰ੍ਹਾਂ ਗਰਮ ਨਾ ਹੋ ਜਾਵੇ।
  • 15 ਗ੍ਰਾਮ ਮਿਸ਼ਰਣ ਸਪਰਿੰਗ ਰੋਲ ਸ਼ੀਟ ਦੇ ਇਕ ਕੋਨੇ ‘ਤੇ ਪਾਓ। ਇਸੇ ਤਰ੍ਹਾਂ ਸਾਰੀਆਂ ਸ਼ੀਟਾਂ ‘ਤੇ ਮਿਸ਼ਰਣ ਪਾਓ। ਸ਼ੀਟ ਦੇ ਕੋਨੇ ‘ਤੇ ਕੌਰਨ ਸਟਾਰਚ ਨੂੰ ਪਾਣੀ ‘ਚ ਮਿਲਾ ਕੇ ਲਗਾਓ। ਸੱਜੇ ਅਤੇ ਖੱਬੇ ਕੋਨੇ ਵਲੋਂ ਅੰਦਰ ਵੱਲ ਕਰਦੇ ਹੋਏ ਮੋੜ ਲਵੋ।
  • ਹੁਣ ਪੇਸਟਰੀ ਸ਼ੀਟ ਨੂੰ ਚੰਗੀ ਤਰ੍ਹਾਂ ਗੋਲ ਕਰ ਲਵੋ। ਕੱਢ ਕੇ ਕਾਗਜ਼ ‘ਤੇ ਰੱਖੋ, ਗਰਮ-ਗਰਮ ਸਪਰਿੰਗ ਰੋਲ ਵੀਅਤਨਾਮੀ ਸੌਸ ਨਾਲ ਪਰੋਸੋ। ਨਾਲ ਹੀ ਖੀਰੇ ਦੇ ਟੁਕੜੇ ਵੀ ਰੱਖ ਦਿਓ।
  • ਸੌਸ ਬਣਾਉਣ ਦੀ ਵਿਧੀ
  • ਲਸਣ, ਪੀਸੀ ਹੋਈ ਮਿਰਚ, ਕੁੱਟੀ ਹੋਈ ਮਿਰਚ, ਫਿੱਸ਼ ਸੌਸ, ਨਿੰਬੂ ਦਾ ਰਸ, ਸਿਰਕਾ ਇਕੱਠੇ ਮਿਲਾਓ, ਜਦੋਂ ਤੱਕ ਕਿ ਸਭ ਚੰਗੀ ਤਰ੍ਹਾਂ ਨਾ ਘੁਲ ਜਾਵੇ। ਹੁਣ ਇਨ੍ਹਾਂ ‘ਚ ਕੱਦੂਕਸ ਕੀਤੀ ਹੋਈ ਗਾਜਰ ਮਿਲਾਓ ਅਤੇ ਸਵਾਦ ਦਾ ਆਨੰਦ ਮਾਣੋ।

Leave a Reply