Best Punjabi Recipes “ਅੰਬ ਦਾ ਆਚਾਰ”, “Mango Pickle”, Recipes of Punjab, Punjabi Pickle Recipes in Punjabi.

ਅੰਬ ਦਾ ਆਚਾਰ

ਪਦਾਰਥ

 • ਸਖਤ ਗਿਟਕ ਵਾਲੇ ਅੰਬ – ਢਾਈ ਕਿਲੋ
 • ਪੀਸੀ ਰਾਈ – 50 ਗ੍ਰਾਮ
 • ਸੌਂਫ-75 ਗ੍ਰਾਮ
 • ਲੂਣ – 250 ਗ੍ਰਾਮ
 • ਹਲਦੀ – 200 ਗ੍ਰਾਮ
 • ਪੀਸੀ ਲਾਲ ਮਿਰਚੇ – 75
 • ਲਾਲ ਗੋਲ ਸਾਬਤ ਮਿਰਚ – 10 ਗ੍ਰਾਮ
 • ਸਰੋਂ ਦਾ ਤੇਲ – 100 ਗ੍ਰਾਮ
 • ਜ਼ੀਰਾ – 15 ਗ੍ਰਾਮ
 • ਭੁੰਨੀ ਹੋਈ ਮੇਥੀ – ਅੱਧਾ ਲੀਟਰ
 • ਹਿੰਗ – ਥੋੜ੍ਹੀ ਜਿਹੀ
 • ਪੀਲੀ ਸਾਬਤ ਸਰਸੋਂ – ਥੋੜ੍ਹੀ ਜਿਹੀ

ਵਿਧੀ

 • ਸਾਬਤ ਅੰਬ ਨੂੰ ਧੌ ਕੇ ਭੁੰਨ ਕੇ ਚੰਗੀ ਤਰ੍ਹਾਂ ਸੁਕਾ ਲਉ। ਫਿਰ ਅੰਬ ਨੂੰ ਫਾਕਾਂ ਵਿਚ ਕੱਟ ਕੇ ਉਸਦੀਆਂ ਗੁਠਲੀਆਂ ਕੱਢ ਲਉ।
 • ਕਿਸੇ ਵੱਡੀ ਥਾਲੀ ਵਿਚ ਸਰੋਂ ਦਾ ਤੇਲ ਅਤੇ ਸਾਰਾ ਮਸਾਲਾ ਪਾ ਕੇ ਉਸ ਵਿਚ ਅੰਬ ਦੀਆਂ ਫਾਂਕਾਂ ਪਾ ਕੇ ਦੋਹਾਂ ਹੱਥਾਂ ਨਾਲ ਚੰਗੀ ਤਰ੍ਹਾਂ ਮਲੋ।
 • ਕਿਸੇ ਬਰਤਨ ਵਿਚ ਇਸ ਮਿਸ਼ਰਨ ਨੂੰ ਪਾ ਕੇ ਚੰਗੀ ਤਰ੍ਹਾਂ ਢੱਕ ਦਿਉ। ਮਿਸ਼ਰਣ ਨੂੰ ਥਾਲੀ ਵਿਚ ਹੀ ਰਹਿਣ ਦਿਉ ਅਤੇ ਦੂਜੀ ਥਾਲੀ ਉਪਰ ਰੱਖ ਦਿਉ।
 • ਤਵੇ ‘ਤੇ ਕੱਚੇ ਨੂੰ ਦੋ ਜਲਦੇ ਅੰਗਾਰਾਂ ‘ਤੇ ਰੱਖ ਕੇ ਉਸ ਵਿਚ ਚੁਟਕੀ ਭਰ ਪੀਸੀ ਹੋਈ ਰਾਈ ਅਤੇ ਹਿੰਗ ਉਨ੍ਹਾਂ ਅੰਗਾਰਾਂ ਤੇ ਪਾਉ ਅਤੇ ਜਿਸ ਨਾਲ ਤਵੇ ਤੇ ਉਲਟਾ ਕਰਕੇ ਰੱਖ ਦਿਊ ਅਤੇ ਉਦਾਂ ਹੀ ਰਹਿਣ ਦਿਉ।
 • ਹਿੰਗ ਨਾ ਮਰਤਬਾਨ ਸੁਗੰਧਤ ਹੋ ਜਾਵੇਗਾ। ਹੁਣ ਤੀਜੇ ਦਿਨ ਸੁਗੰਧਤ ਮਰਤਬਾਨ ਵਿਚ ਥਾਲੀ ਵਿਚ ਰੱਖਿਆਂ ਅਚਾਰ ਦਾ ਮਿਸ਼ਰਣ ਭਰ ਕੇ, ਢੱਕ ਕੇ ਰੱਖ ਦਿਉ।
 • ਇਕ ਹਫਤੇ ਤੱਕ ਇਸ ਨੂੰ ਧੂੱਪ ਵਿਚ ਰੱਖੋ ਅਤੇ ਫਿਰ ਉਸ ਵਿਚ ਥੋੜ੍ਹਾ ਜਿਹਾ ਸਰੋਂ ਦਾ ਤੇਲ ਹੋਰ ਪਾ ਦਿਓ। ਤੁਹਾਡਾ ਅਚਾਰ ਤਿਆਰ ਹੈ।

Leave a Reply