Best Punjabi Recipes “ਇਡਲੀ”, Idali”, Recipes of Punjab, Veg Punjabi Recipes in Punjabi.

ਇਡਲੀ

ਪਦਾਰਥ

  • 3 ਕੱਪ ਚੌਲ
  • 1 ਕੱਪ ਮਾਂਹ ਦੀ ਧੋਤੀ ਹੋਈ ਦਾਲ
  • 1/2 ਛੋਟਾ ਚਮਚ ਬੇਕਿੰਗ ਸੋਡਾ
  • ਨਮਕ ਸਵਾਦ ਅਨੁਸਾਰ
  • ਤੇਲ (ਸਟੈਂਡ ‘ਤੇ ਲਾਉਣ ਲਈ)

ਵਿਧੀ

  • ਮਾਂਹ ਦੀ ਦਾਲ ਅਤੇ ਚੌਲਾਂ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਵੱਖ-ਵੱਖ ਬਰਤਨਾਂ ‘ਚ ਰਾਤ ਨੂੰ ਭਿਉਂ ਕੇ ਰੱਖੋ। ਸਵੇਰ ਨੂੰ ਇਸ ‘ਚੋ ਫਾਲਤੂ ਪਾਣੀ ਨੂੰ ਕੱਢ ਦਿਓ ਅਤੇ ਚੌਲ ਅਤੇ ਦਾਲ ਨੂੰ ਮਿਕਸੀ ‘ਚ ਮੋਟਾ-ਮੋਟਾ ਪੀਸ ਲਓ। ਮਿਕਸਚਰ ‘ਚ ਖਮੀਰ ਕਰਨ ਲਈ ਸਵਾਦ ਅਨੁਸਾਰ ਨਮਕ ਅਤੇ ਬੇਕਿੰਗ ਸੋਡਾ ਮਿਕਸ ਕਰੋ ਅਤੇ ਢੱਕ ਕੇ ਗਰਮ ਜਗ੍ਹਾ ‘ਤੇ 12-14 ਘੰਟਿਆਂ ਲਈ ਰੱਖ ਦਿਓ। ਇਡਲੀ ਬਣਾਉਣ ਲਈ ਮਿਸ਼ਰਨ ਤਿਆਰ ਹੈ। ਯਾਦ ਰਹੇ ਕਿ ਘੋਲ ਜ਼ਿਆਦਾ ਪਤਲਾ ਨਾ ਹੋਵੇ ਅਤੇ ਜੇਕਰ ਗਾੜ੍ਹਾ ਹੈ ਤਾਂ ਥੋੜ੍ਹਾ ਪਾਣੀ ਮਿਕਸ ਕਰ ਲਓ।
  • ਇਡਲੀ ਦਾ ਮਿਸ਼ਰਨ ਤੁਹਾਨੂੰ ਜੇਕਰ ਗਾੜ੍ਹਾ ਲੱਗੇ ਤਾਂ ਇਸ ‘ਚ ਥੋੜ੍ਹਾ ਜਿਹਾ ਪਾਣੀ ਮਿਕਸ ਕਰ ਲਓ।
  • ਹੁਣ ਇਡਲੀ ਸਟੈਂਡ ‘ਚ ਘਿਓ ਲਗਾਓ ਤਾਂ ਕਿ ਇਹ ਹੇਠਾ ਨਾ ਚਿਪਕੇ ਅਤੇ ਇਸ ‘ਚ ਇਕ-ਇਕ ਚਮਚ ਮਿਸ਼ਰਨ ਪਾਓ। ਤੁਸੀਂ ਮਾਈਕ੍ਰੋਵੇਵ ਅਤੇ ਪ੍ਰੈਸ਼ਰ ਕੁੱਕਰ ਦੋਵਾਂ ‘ਚ ਇਡਲੀ ਬਣਾ ਸਕਦੇ ਹੋ ਪਰ ਅੱਜ ਅਸੀਂ ਤੁਹਾਨੂੰ ਪ੍ਰੈਸ਼ਰ ਕੁੱਕਰ ‘ਚ ਇਡਲੀ ਬਣਾਉਣਾ ਸਿਖਾਉਂਦੇ ਹਾਂ।
  • ਪ੍ਰੈਸ਼ਰ ਕੁੱਕਰ ‘ਚ 500 ਗ੍ਰਾਮ ਪਾਣੀ ਪਾ ਕੇ ਗਰਮ ਕਰੋ। ਇਡਲੀ ਸਟੈਂਡ ‘ਚ ਤੇਲ ਲਗਾਓ ਅਤੇ ਮਿਸ਼ਰਨ ਨੂੰ ਉਸ ‘ਚ ਭਰ ਦਿਓ। ਸਟੈਂਡ ਨੂੰ ਕੁੱਕਰ ‘ਚ ਰੱਖੋ ਅਤੇ ਕੁੱਕਰ ਦਾ ਢੱਕਣ ਬੰਦ ਕਰ ਦਿਓ ਪਰ ਕੁੱਕਰ ਦੀ ਸੀਟੀ ਨਾ ਲਗਾਓ। 9-10 ਮਿੰਟ ਤੱਕ ਇਡਲੀ ਨੂੰ ਪੱਕਣ ਦਿਓ। ਫਿਰ ਕੁੱਕਰ ਨੂੰ ਖੋਲ੍ਹੋ ਅਤੇ ਇਡਲੀ ਸਟੈਂਡ ਨੂੰ ਬਾਹਰ ਕੱਢੋ। ਇਡਲੀ ਪੱਕੀ ਹੈ ਜਾ ਨਹੀਂ ਇਸ ਤੁਸੀਂ ਚਾਕੂ ਲਗਾ ਕੇ ਚੈੱਕ ਕਰ ਸਕਦੇ ਹੋ। ਜੇਕਰ ਤੁਹਾਡੀ ਇਡਲੀ ਚਾਕੂ ਨਾਲ ਚਿਪਕ ਨਹੀਂ ਰਹੀ ਤਾਂ ਸਮਝੋ ਕਿ ਇਡਲੀ ਤਿਆਰ ਹੈ। ਬਸ ਇਸ ਨੂੰ ਸਾਂਚਿਆ ‘ਚੋ ਕੱਢੋ। ਠੰਡਾ ਕਰਕੇ ਸਾਂਬਰ ਅਤੇ ਨਾਰੀਅਲ ਦੀ ਚਟਨੀ ਨਾਲ ਪਰੋਸੋ।

Leave a Reply