Best Punjabi Recipes “ਬ੍ਰੈਡ ਕੋਫਤਾ”, “Bread Kofta”, Recipes of Punjab, Veg Punjabi Recipes in Punjabi.

ਬ੍ਰੈਡ ਕੋਫਤਾ

ਪਦਾਰਥ

 • ਬ੍ਰੈਡ- 7-8 ਸਲਾਇਸ [ਸਤ-ਅਠ ਪੀਸ]
 • ਤਾਜਾ ਦਹੀ- 2 ਚਮਚ [ਦੋ]
 • ਵੇਸਣ- 3 ਚਮਚ[ਤਿੰਨ]
 • ਮੈਦਾ- 3 ਚਮਚ [ਤਿੰਨ]
 • ਹਰਾ ਧਨੀਆ- 1 ਚਮਚ [ਇਕ ਚਮਚ ਬਾਰੀਕ ਕਟ ਕੇ]
 • ਹਰੀ ਮਿਰਚ- 4-5 ਬਾਰੀਕ ਕਟ ਕੇ [ਚਾਰ-ਪੰਜ]
 • ਸੋਡਾ-ਬਾਈਕਾਰਡ- 1 ਚਮਚ [ਇਕ]
 • ਲੂਣ- 2 ਚਮਚ [ਦੋ]
 • ਤੇਲ- ਤਲਣ ਲਈ
 • ਘੀਆ- ਅਧੀ ਕਟੋਰੀ [ਕੋਲੀ] [ਛਿਲ ਕੇ ਕਟ ਕੇ]
 • ਆਲੂ- 2-3 ਛਿਲ ਕੇ ਕਟ ਕੇ [ਦੋ-ਤਿੰਨ]
 • ਹਲਦੀ- 1 ਚਮਚ [ਇਕ]
 • ਜੀਰਾ ਪਾਉਡਰ- 1 ਚਮਚ [ਇਕ]
 • ਲਾਲ ਮਿਰਚ- 1 ਚਮਚ [ਪਾਉਡਰ]
 • ਧਨੀਆ ਪਾਉਡਰ- 1 ਚਮਚ [ਇਕ]
 • ਟਮਾਟਰ- ਅਧੀ ਕਟੋਰੀ ਕਦੂਕਸ[ ਕੋਲੀ]
 • ਪਿਆਜ-ਅਧੀ ਕਟੋਰੀ [ਕਦੂਕਸ]

ਵਿਧੀ

 • ਇਕ ਡੋਗੇ ਵਿਚ ਬ੍ਰੈਡ ਪੀਸ ਬਾਰੀਕ ਤੋੜ ਕੇ ਪਾਵੋ ਪਰ ਬ੍ਰੈਡ ਦੇ ਕਿਨਾਰੇ ਤੋੜ ਕੇ ਅਲਗ ਰਖ ਲੋ।
 • ਟੁਟੀ ਬ੍ਰੈਡ ਵਿਚ ਦਹੀ,ਵੇਸਣ,ਮੈਦਾ,ਸੋਡਾ-ਬਾਈਕਾਰਡ,ਲੂਣ,ਹਰਾ ਧਨੀਆ,ਹਰੀ ਮਿਰਚ ,ਲੂਣ, ਪਾ ਕੇ ਚੰਗੀ ਤਰਾ ਮਿਲਾ ਲੋ।
 • ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ।
 • ਬ੍ਰੈਡ ਵਾਲੇ ਮਿਸਰਣ ਦੇ ਗੋਲੇ ਬਣਾਵੋ।
 • ਇਕ ਪਲੇਟ ਤੇ ਮੈਦਾ ਲਗਾਵੋ ਸਾਰੀ ਪਲੇਟ ਤੇ ਫਿਰ ਬ੍ਰੈਡ ਦੇ ਗੋਲੇ ਉਸ ਵਿਚ ਰਖੋ ਤਾ ਜੋ ਪਲੇਟ ਨਾਲ ਨਾ ਲਗਣ।
 • ਕੜਾਹੀ ਵਿਚ ਤੇਲ ਪਾ ਕੇ ਗਰਮ ਕਰੋ ।
 • ਗੋਲੇ ਪਾ ਕੇ ਤਲ ਲੋ।ਪਰ ਗੋਲੇ ਦੋ ਜਾ ਤਿੰਨ ਹੀ ਪਾ ਕੇ ਤਲਣਾ ਕਿਉਕੀ ਇਹ ਜਲਦੀ ਟੁਟ ਜਾਦੇ ਹਨ।
 • ਤਲ ਕੇ ਪਲੇਟ ਵਿਚ ਕਢ ਲੋ।
 • ਉਸੇ ਕੜਾਹੀ ਵਿਚ ਕਟੇ ਹੋਏ ਆਲੂ ਪਾ ਕੇ ਦੋ ਤਿੰਨ ਮਿੰਟ ਵਿਚ ਤਲ ਲੋ।
 • ਇਕ ਪੈਨ ਵਿਚ ਤੇਲ ਜਾ ਘਿਉ ਪਾਵੋ
 • ਇਸ ਵਿਚ ਪਿਆਜ ਕਦੂਕਸ ਪਾਵੋ ਤੇ ਭੁੰਨ ਲੋ।
 • ਦੂਸਰੇ ਪਾਸੇ ਇਕ ਪਤੀਲੇ ਵਿਚ ਘੀਆ ਦੇ ਟੁਕੜੇ ਪਾਵੋ ਤੇ ਦੋ ਗਿਲਾਸ ਪਾਣੀ ਪਾ ਕੇ ਉਬਾਲ ਲੋ।
 • ਜਦੋ ਘੀਆ ਨਰਮ ਜੋ ਜਾਏ ਤਾ ਇਸ ਨੂੰ ਪੀਸ ਲੋ।
 • ਪਿਆਜ ਭੁੰਨੇ ਜਾਣ ਤਾ ਇਸ ਵਿਚ ਹਲਦੀ,ਜੀਰਾ ਪਾਉਡਰ,ਲਾਲ ਮਿਰਚ,ਧਨੀਆ ਪਾਉਡਰ, ਪਾਵੋ।
 • ਥੌੜੀ ਦੇਰ ਭੂੰਨ ਕੇ ਦਹੀ,ਟਮਾਟਰ ਕਦੂਕਸ ਪਾਵੋ ਦੋ ਮਿੰਟ ਬਾਦ ਇਸ ਵਿਚ ਪਾਣੀ ਦੇ ਦੋ ਗਿਲਾਸ ਪਾਵੋ ਤੇ ਉਬਾਲਾ ਦਿਉ।
 • ਇਸ ਵਿਚ ਤਲੇ ਆਲੂ ਪਾਵੋ।ਆਲੂ ਨਰਮ ਹੋ ਜਾਣ ਇਸ ਲਈ ਉਬਾਲਾ ਦਿਉ।
 • ਡੋਗੇ ਵਿਚ ਕਢ ਲੋ ਫਿਰ ਇਸ ਵਿਚ ਬ੍ਰੈਡ ਕੋਫਤੇ ਪਾਵੋ।
 • ਆਪਣੀ ਮਰਝੀ ਨਾਲ ਸਜਾ ਸਕਦੇ ਹੋ।

Leave a Reply