Best Punjabi Recipes “ਰੋਟੀ ਦਾ ਉਪਮਾ”, “Upma”, Recipes of Punjab, Veg Punjabi Recipes in Punjabi.

ਰੋਟੀ ਦਾ ਉਪਮਾ

ਪਦਾਰਥ

 • ਰੋਟੀਆਂ-4
 • ਟਮਾਟਰ-1
 • ਹਰੀਆਂ ਮਿਰਚਾਂ-2
 • ਸ਼ਿਮਲਾ ਮਿਰਚ-ਅੱਧੀ
 • ਰਾਈ-ਅੱਧਾ ਚਮਚ
 • ਮਟਰ ਦੇ ਦਾਣੇ-ਅੱਧਾ ਕਪ
 • ਮੂੰਗਫਲੀ ਦੇ ਦਾਣੇ- 1 ਚਮਚ
 • ਧਨੀਆ ਪਾਊਡਰ-1 ਚਮਚ
 • ਲਾਲ ਮਿਰਚ ਪਾਊਡਰ-ਅੱਧਾ ਚਮਚ
 • ਨਿੰਬੂ ਦਾ ਰਸ-ਅੱਧਾ ਚਮਚ
 • ਨਮਕ ਸੁਆਦਅਨੁਸਾਰ
 • ਤੇਲ
 • ਹਰਾ ਧਨੀਆ।

ਵਿਧੀ

 • ਸਭ ਤੋਂ ਪਹਿਲਾਂ ਉਪਮਾ ਬਣਾਉਣ ਲਈ ਰੋਟੀਆਂ ਦੇ ਛੋਟੇ-ਛੋਟੇ ਟੁੱਕੜੇ ਕਰ ਲਉ।
 • ਇਸ ਤੋਂ ਬਾਅਦ ਇਕ ਪੈਨ ‘ਚ ਤੇਲ ਗਰਮ ਕਰੋਂ ਅਤੇ ਰਾਈ ਦਾ ਤੜਕਾ ਲਗਾਉ।
 • ਬਾਅਦ ‘ਚ ਹਰੀ ਮਿਰਚ ਅਤੇ ਪਿਆਜ਼ ਪਾ ਕੇ ਹੌਲੀ ਅੱਗ ‘ਤੇ ਪਕਾਓ।
 • ਜਦੋਂ ਪਿਆਜ ਭੁੱਜ ਜਾਣ ਤਾਂ ਇਸ ‘ਚ ਟਮਾਟਰ, ਸ਼ਿਮਲਾ ਮਿਰਚ ਅਤੇ ਮਟਰ ਪਾਓ ਅਤੇ ਤਿੰਨ ਮਿੰਟ ਤੱਕ ਪਕਾਓ।
 • ਬਾਅਦ ‘ਚ ਇਕ ਪੈਨ ‘ਚ ਤੇਲ ਪਾ ਕੇ ਧਨੀਆ, ਲਾਲ ਮਿਰਚ ਪਾਊਡਰ ਅਤੇ ਮੂੰਗਫਲੀ ਦੇ ਦਾਣੇ ਪਾ ਕੇ ਪਕਾਓ।
 • ਜਦ ਮੂੰਗਫਲੀ ਦੇ ਦਾਣੇ ਪਕ ਜਾਣ ਤਾਂ ਉਸ ‘ਚ ਰੋਟੀਆਂ ਦੇ ਟੁੱਕੜੇ ਅਤੇ ਨਮਕ ਪਾ ਕੇ ਮਿਕਸ ਕਰੋਂ।
 • ਹੁਣ ਇਸ ਨੂੰ 2 ਮਿੰਟ ਤੱਕ ਪਕਾਓ ਅਤੇ ਬਾਅਦ ‘ਚ ਗੈਸ ਬੰਦ ਕਰ ਦਿਓ।
 • ਹੁਣ ਬਚੀਆਂ ਹੋਈਆਂ ਰੋਟੀਆਂ ਦਾ ਉਪਮਾ ਬਣ ਕੇ ਤਿਆਰ ਹੋ ਗਿਆ ਹੈ।

Leave a Reply