Best Punjabi Recipes “ਨਮਕ ਵਾਲੇ ਚਾਵਲ”, “Salty Rice”, Recipes of Punjab, Veg Punjabi Recipes in Punjabi.

ਨਮਕ ਵਾਲੇ ਚਾਵਲ

ਪਦਾਰਥ

  • 450 ਗ੍ਰਾਮ ਚਾਵਲ
  • 200 ਗ੍ਰਾਮ ਮਟਰ ਦੇ ਦਾਣੇ
  • 200 ਗ੍ਰਾਮ ਗਾਜਰ
  • 400 ਗ੍ਰਾਮ ਫੁਲ ਗੋਭੀ
  • 40 ਗ੍ਰਾਮ ਅਦਰਕ
  • 2 ਨਿੰਬੂ
  • 2 ਚਮਚ ਨਾਰੀਅਲ ਚੂਰਾ
  • ਤਲੇ ਹੋਏ ਕਾਜੂ
  • 4 ਚਮਚ ਘਿਓ
  • 4 ਆਲੂ
  • 8 ਪਿਆਜ਼
  • ਗਰਮ ਮਸਾਲਾ
  • ਨਮਕ ਲੋੜ ਅਨੁਸਾਰ।

ਵਿਧੀ

  • ਚਾਵਲ ਨੂੰ ਇਕ ਘੰਟਾ ਭਿਜੇ ਰਹਿਣ ਦੇ ਬਾਅਦ ਸਾਦੇ ਚਾਵਲਾਂ ਵਾਂਗ ਪਕਾ ਲਓ। ਨਾਰੀਅਲ ਅਤੇ ਅਦਰਕ ਨੂੰ ਪੀਸ ਲਓ।
  • ਇਕ ਪਤੀਲੇ ਵਿਚ ਘਿਓ ਗਰਮ ਕਰਕੇ ਪਿਆਜ਼ ਨੂੰ ਲਾਲ ਹੋਣ ਤੱਕ ਤਲੋ।
  • ਫੇਰ ਇਸ ਵਿਚ ਅਦਰਕ, ਗਰਮ ਮਸਾਲਾ, ਨਾਰੀਅਲ ਪਾ ਕੇ ਥੋੜੀ ਦੇਰ ਤੱਕ ਤਲ ਲਓ।
  • ਇਸ ਦੇ ਬਾਅਦ ਇਸ ਵਿਚ ਸਬਜ਼ੀਆਂ ਲੂਣ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾ ਮਿਲਾ ਦਿਓ ਤੇ ਕੁਝ ਦੇਰ ਤੱਕ ਪਕਾਓ।
  • ਤਲੇ ਹੋਏ ਪਿਆਜ਼, ਕਾਜੂਆਂ ਨਾਲ ਨਮਕੀਨ ਚਾਵਲਾਂ ਨੂੰ ਸਜਾ ਕੇ ਗਰਮ-ਗਰਮ ਸਰਵ ਕਰੋ।
  • ਧਨੀਏ, ਪੂਦਨੇ ਦੀ ਚਟਨੀ ਜਾਂ ਟਮਾਟਰ ਸਾੱਸ ਨਾਲ ਚਾਵਲ ਜ਼ਿਆਦਾ ਸੁਆਦਲੇ ਲੱਗਦੇ ਹਨ।

Leave a Reply