Best Punjabi Recipes “ਨਵਰਤਨ ਪੁਲਾਵ”, “Navratan Pulao”, Recipes of Punjab, Veg Punjabi Recipes in Punjabi.

ਨਵਰਤਨ ਪੁਲਾਵ

ਪਦਾਰਥ

  • ਇੱਕ ਕੱਪ ਬਾਸਮਤੀ ਚੌਲ
  • 15 ਗਰਾਮ ਘਿਓ
  • ਇੱਕ ਛੋਟਾ ਚਮਚ ਜੀਰਾ
  • ਸੱਤ ਲੌਂਗ
  • ਦੋ ਛੋਟੀਆਂ ਪੱਤੀਆਂ ਤੇਜ਼ ਪੱਤਾ
  • ਇੱਕ ਵੱਡੀ ਇਲਾਇਚੀ ਦਾਣੇ ਕੱਢ ਕੇ
  • ਅੱਧਾ ਕੱਪ ਬਰੀਕ ਕੱਟੇ ਪਿਆਜ਼
  • ਅੱਧਾ ਕੱਪ ਕ੍ਰਸ਼ ਕੀਤਾ ਹੋਇਆ ਪਨੀਰ
  • ਪੰਜ ਕਾਜੂ
  • 15 ਬਦਾਮ
  • 10 ਵੱਡੇ ਮਖਾਣੇ (ਸਾਫ ਕਰ ਕੇ ਅੱਧੇ ਘੱਟ ਲਓ)
  • 20 ਕਿਸ਼ਮਿਸ਼
  • ਨਮਕ ਸਵਾਦ ਅਨੁਸਾਰ
  • ਕੇਵੜਾ ਜਲ
  • ਇੱਕ ਚੋਟਾ ਚਮਚ ਗਰਮ ਮਸਾਲਾ।

 ਵਿਧੀ

  • ਬਾਸਮਤੀ ਚੌਲਾਂ ਨੂੰ ਧੋ ਕੇ ਅੱਧਾ ਘੰਟਾ ਪਾਣੀ ਵਿੱਚ ਭਿਉਂ ਕੇ ਰੱਖੋ, ਫਿਰ ਦੋ ਕੱਪ ਪਾਣੀ ਅਤੇ ਨਮਕ ਪਾ ਕੇ ਉਨ੍ਹਾਂ ਨੂੰ ਨਰਮ ਹੋਣ ਤੱਕ ਰਿੰਨ੍ਹੋ।
  • ਜੀਰਾ, ਲੌਂਗ, ਇਲਾਇਚੀ ਅਤੇ ਕਾਲੀ ਮਿਰਚ ਮੋਟੀ-ਮੋਟੀ ਕੁੱਟ ਲਓ।
  • ਕੜਾਹੀ ਗਰਮ ਕਰੋ ਅਤੇ ਮੇਵੇ ਸੁੱਕੇ ਹੀ ਭੰੁਨ ਕੇ ਕੱਢ ਲਓ, ਜਿਸ ਨਾਲ ਕਿ ਉਹ ਕੁਰਕੁਰੇ ਹੋ ਜਾਣ।
  • ਕੜਾਹੀ ਵਿੱਚ ਤੇਲ ਪਾਓ ਅਤੇ ਤੇਜ਼ ਪੱਤੇ ਦਾ ਤੜਕਾ ਲਗਾਓ। ਇਸ ਵਿੱਚ ਪਿਆਜ, ਕੁੱਟਿਆ ਹੋਇਆ ਮਸਾਲਾ ਪਾਓ ਅਤੇ ਪਨੀਰ ਪਾ ਕੇ ਹਲਕਾ ਗੁਲਾਬੀ ਹੋਣ ਤੱਕ ਪਕਾਓ।
  • ਹੁਣ ਘੱਟ ਸਕੇ ‘ਤੇ ਇਸ ਮਿਸ਼ਰਣ ਵਿੱਚ ਸਵਾਦ ਅਨੁਸਾਰ ਨਮਕ ਮਿਲਾ ਦਿਓ।
  • ਚੌਲ ਮਿਲਾਓ ਅਤੇ ਇਸ ਵਿੱਚ ਪੀਸਿਆ ਹੋਇਆ ਗਰਮ ਮਸਾਲਾ ਛਿੜਕੋ, ਮੇਵਾ ਅਤੇ ਕੇਵੜਾ ਜਲ ਛਿੜਕ ਕੇ ਗਰਮਾ-ਗਰਮ ਪਰੋਸੋ।

Leave a Reply