Best Punjabi Recipes “ਨਿੰਬੂ ਤੇ ਹਰੀ ਮਿਰਚ ਦਾ ਚਟਪੱਟਾ ਅਚਾਰ”, “Lemon and Green Chili Pickle”, Recipes of Punjab, Punjabi Pickle Recipes in Punjabi.

ਨਿੰਬੂ ਤੇ ਹਰੀ ਮਿਰਚ ਦਾ ਚਟਪੱਟਾ ਅਚਾਰ

ਪਦਾਰਥ

  • 12 ਨਿੰਬੂ
  • 1 ਚਮਚ ਹਲਦੀ ਪਾਊਡਰ
  • 100 ਗ੍ਰਾਮ ਹਰੀ ਮਿਰਚ
  • ਲੂਣ ਸਵਾਦ ਮੁਤਾਬਕ।

ਵਿਧੀ

  • 6 ਨਿੰਬੂਆਂ ਨੂੰ ਚਾਰ ਟੁੱਕੜਿਆਂ ‘ਚ ਕੱਟ ਲਓ।
  • ਬਾਕੀ 6 ਨਿੰਬੂਆਂ ਦਾ ਰਸ ਕੱਢ ਲਓ।
  • ਹੁਣ ਅਸੀਂ ਇੱਕ ਕੱਚ ਦੇ ਭਾਂਡੇ ‘ਚ ਇਹ ਕੱਟੇ ਹੋਏ ਨਿੰਬੂ, ਨਮਕ ਅਤੇ ਹਲਦੀ ਪਾਊਡਰ ਚੰਗੀ ਤਰ੍ਹਾਂ ਮਿਲਾ ਲਵਾਗੇਂ।
  • ਹੁਣ ਇਕ ਕੱਚ ਦੇ ਭਾਂਡੇ ‘ਚ ਸਾਰੇ ਨਿੰਬੂ ਪਾ ਕੇ ਇਸ ‘ਚ ਹਰੀ ਮਿਰਚ ਵੀ ਪਾ ਦਿਓ ਅਤੇ ਨਾਲ ਹੀ ਨਿੰਬੂਆਂ ਦਾ ਰਸ ਵੀ ਪਾ ਦਿਓ।
  • ਹੁਣ ਇਹ ਅਚਾਰ ਦੋ ਦਿਨ ‘ਚ ਤਿਆਰ ਹੋ ਜਾਵੇਗਾ ਅਤੇ 15 ਦਿਨ ਤੱਕ ਤੁਸੀਂ ਇਸ ਨੂੰ ਖਾ ਸਕਦੇ ਹੋ।

Leave a Reply