Best Punjabi Recipes “ਬ੍ਰੈੱਡ ਡੋਸਾ”, “Bread Dosa”, Recipes of Punjab, Veg Punjabi Recipes in Punjabi.

ਬ੍ਰੈੱਡ ਡੋਸਾ

ਪਦਾਰਥ

 • ਸਫੈਦ ਬ੍ਰੈੱਡ- 10 ਪੀਸ
 • ਰਵਾ-2 ਕੱਪ
 • ਸੂਜੀ- 1/2 ਕੱਪ
 • ਦਹੀਂ-1/2 ਕੱਪ
 • ਚੌਲਾਂ ਦਾ ਆਟਾ-1/2 ਕੱਪ

ਤੜਕੇ ਲਈ :

 • ਤੇਲ-2 ਚਮਚ
 • ਜ਼ੀਰਾ-1/2 ਚਮਚ
 • ਰਾਈ-1/2 ਚਮਚ
 • ਉਰਦ ਦੀ ਦਾਲ-1 ਕੱਰ
 • ਕੜੀ ਪੱਤਾ-2-3
 • ਹਰੀ ਮਿਰਚ-2
 • ਪਿਆਜ਼-1
 • ਅਦਰਕ-1/2 ਇੰਚ ਪੀਸ

ਵਿਧੀ

 • ਬ੍ਰੈੱਡ ਦੀਆਂ ਸਲਾਈਸ ਨੂੰ ਚਾਰੇ ਪਾਸਿਓਂ ਕੱਟ ਲਓ।
 • ਫਿਰ ਸਾਰੀ ਬ੍ਰੈੱਡ ਦੇ ਪੀਸਾਂ ਨੂੰ ਪਾਣੀ ‘ਚ 2 ਮਿੰਟ ਤੱਕ ਰੱਖੋ।
 • ਹੁਣ ਇੱਕ ਬਰਤਨ ‘ਚ ਸੂਜੀ, ਨਮਕ, ਚਾਵਲ ਦੇ ਪਾਊਡਰ ਨੂੰ ਪਾਣੀ ‘ਚ ਮਿਲਾ ਲਓ।
 • ਇਸ ਤੋਂ ਬਾਅਦ ਬ੍ਰੈੱਡ ਦੇ ਪੀਸਾਂ ‘ਚੋਂ ਪਾਣੀ ਨਿਚੋੜ ਲਓ ਅਤੇ ਇਨ੍ਹਾਂ ਪੀਸਾਂ ਨੂੰ ਤਿਆਰ ਕੀਤੇ ਘੋਲ ‘ਚ ਮਿਕਸ ਕਰ ਦਿਓ।
 • ਫਿਰ ਇਸ ‘ਚ ਦਹੀ ਮਿਲਾਓ ਅਤੇ ਚੰਗੀ ਤਰ੍ਹਾਂ ਫੈਂਟ ਲਓ। ਇਸ ਤੋਂ ਬਾਅਦ ਇੱਕ ਪੈਨ ‘ਚ ਦੋ ਬੂੰਦਾਂ ਤੇਲ ਗਰਮ ਕਰੋ, ਉਸ ‘ਚ ਜ਼ੀਰਾ, ਰਾਈਸ ਉਰਦ ਦਾਲ, ਕੜੀ ਪੱਤਾ, ਅਦਰਕ, ਪਿਆਜ਼ ਅਤੇ ਹਰੀ ਮਿਰਚ ਕੱਟ ਕੇ ਭੁੰਨ ਲਓ।
 • ਜਦੋਂ ਪਿਆਜ਼ ਗੋਲਡਨ ਬ੍ਰਾਊਨ ਹੋ ਜਾਣ ਤਾਂ ਇਸ ਨੂੰ ਪੈਨ ‘ਚੋਂ ਬਾਹਰ ਕੱਢ ਲਓ। ਹੁਣ ਇਸ ਮਿਸ਼ਰਣ ਨੂੰ ਬ੍ਰੈੱਡ ਵਾਲੇ ਡੋਸੇ ਦੇ ਘੋਲ ‘ਚ ਮਿਕਸ ਕਰ ਲਓ ਅਤੇ ਉਸ ‘ਤੇ ਇੱਕ ਡੋਸੇ ਦਾ ਘੋਲ ਫੈਲਾਅ ਦਿਓ।
 • ਧਿਆਨ ਰੱਖੋ ਕਿ ਡੋਸੇ ਨੂੰ ਪਤਲਾ ਬਣਾਓ ਤਾਂ ਜੋ ਉਸ ਦੇ ਦੋ ਪੀਸ ਕੀਤੇ ਜਾ ਸਕਣ।

Leave a Reply