Best Punjabi Recipes “ਆਲੂ ਭਟੂਰਾ”, “Aloo Bhatura”, Recipes of Punjab, Veg Punjabi Recipes in Punjabi.

ਆਲੂ ਭਟੂਰਾ

ਪਦਾਰਥ

 • ਮੈਦਾ – ਦੋ ਕੱਪ
 • ਨਮਕ – ਸਵਾਦਾਨੁਸਾਰ
 • ਆਲੂ – ਮੱਧਮ ਅਕਾਰ ਦੇ 3 ਉੱਬਲੇ ਹੋਏ
 • ਦਹੀ – 1/3 ਕੱਪ
 • ਤੇਲ – ਤਲਣ ਲਈ

ਵਿਧੀ

 • ਉੱਬਲ਼ੇ ਆਲੂ ਨੂੰ ਛਿੱਲ ਕੇ ਕੱਦੂਕਸ ਕਰ ਲਓ। ਫਿਰ ਇੱਕ ਬਰਤਨ ਵਿੱਚ ਮੈਦੇ ਨੂੰ ਛਾਣ ਕੇ ਉਸ ਵਿੱਚ ਇਕ ਚੱਮਚ ਤੇਲ, ਦਹੀ, ਮੈਸ਼ ਕੀਤੇ ਆਲੂ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
 • ਹੁਣ ਇਸ ਵਿੱਚ ਹੌਲੀ – ਹੌਲੀ ਪਾਣੀ ਪਾਉਂਦੇ ਹੋਏ ਪੂਰੀ ਦੇ ਆਟੇ ਤੋਂ ਪੋਲਾ ਅਤੇ ਚਪਾਤੀ ਦੇ ਆਟੇ ਤੋਂ ਸਖ਼ਤ ਆਟਾ ਗੁੰਨ ਲਓ।
 • ਤਿਆਰ ਆਟੇ ਨੂੰ ਤਕਰੀਬਨ 20 ਮਿੰਟ ਲਈ ਢੱਕ ਕੇ ਰੱਖ ਦਿਓ ਤਾਂਕਿ ਇਹ ਫੁੱਲ ਕੇ ਥੋੜਾ ਸੈੱਟ ਹੋ ਜਾਵੇ। ਹੁਣ ਇੱਕ ਕੜਾਹੀ ਵਿੱਚ ਤੇਲ ਗਰਮ ਕਰੋ। ਹੱਥ ਉੱਤੇ ਸੁੱਕਾ ਆਟਾ ਲਗਾ ਕੇ ਗੁੰਨੇ ਆਟੇ ਤੋਂ ਵੱਡੇ ਨਿੰਬੂ ਦੇ ਬਰਾਬਰ ਦੀਆਂ ਲੋਈਆਂ ਬਣਾ ਲਓ।
 • ਇੱਕ ਲੋਈ ਨੂੰ ਸੁੱਕੇ ਆਟੇ ਵਿੱਚ ਲਪੇਟ ਕੇ ਗੋਲ ਜਾਂ ਓਵਲ ਸਰੂਪ ਦੇ ਕੇ ਮੋਟੇ ਪਰਾਂਠੇ ਜਿਨ੍ਹਾਂ ਮੋਟਾ ਵੇਲ ਲਓ। ਹੁਣ ਇਸ ਵੇਲੇ ਹੋਏ ਭਟੂਰੇ ਨੂੰ ਗਰਮ ਤੇਲ ਵਿੱਚ ਪਾ ਕੇ ਛਲਣੀ ਨਾਲ ਦਬਾ ਕੇ ਤਲੋ।
 • ਇਸਨੂੰ ਹਲਕਾ ਹਲਕਾ ਛਲਣੀ ਨਾਲ ਦਬਾਓ ਭਟੂਰਾ ਫੁੱਲ ਕੇ ਉਪਰ ਆ ਜਾਵੇਗਾ। ਹੁਣ ਇਸਨੂੰ ਪਲਟ ਪਲਟ ਕੇ ਦੋਵੇਂ ਪਾਸਿਆਂ ਤੋਂ ਹਲਕਾ ਬਰਾਊਨ ਹੋਣ ਤੱਕ ਸੇਕ ਲਓ।
 • ਫਿਰ ਤਿਆਰ ਭਟੂਰੇ ਨੂੰ ਕਿਸੇ ਨੈਪਕਿਨ ਪੇਪਰ ਵਿਛੀ ਪਲੇਟ ਵਿੱਚ ਕੱਢ ਲਓ। ਬਾਕੀ ਦੇ ਭਟੂਰੇ ਵੀ ਇਸੇ ਤਰੀਕੇ ਨਾਲ ਤਿਆਰ ਕਰ ਲਓ। ਗਰਮ ਆਲੂ ਭਟੂਰੇ ਨੂੰ ਚਣਾ ਮਸਾਲਾ, ਅਚਾਰ, ਚਟਨੀ ਜਾਂ ਆਪਣੀ ਪਸੰਦ ਦੀ ਸਬਜੀ ਜਾਂ ਚਟਨੀ ਆਦਿ ਨਾਲ ਪਰੋਸੋ ਅਤੇ ਖੁਦ ਵੀ ਖਾਓ।

Leave a Reply