Best Punjabi Recipes “ਉਤਪਮ”, “Utpam”, Recipes of Punjab, Veg Punjabi Recipes in Punjabi.

ਉਤਪਮ

ਪਦਾਰਥ

  • ਉੜਦ ਦੀ ਦਾਲ- 1 ਕਟੋਰੀ
  • ਚਾਵਲ- 1 ਕਟੋਰੀ
  • ਨਮਕ- ਅਧਾ ਚਮਚ
  • ਰਾਈ- 1 ਚਮਚ
  • ਹਰਾ ਧਨੀਆ- 3 ਚਮਚ [ਬਾਰੀਕ ਕਟ ਕੇ]
  • ਪਿਆਜ- 1 [ਬਾਰੀਕ ਕਟ ਕੇ]
  • ਟਮਾਟਰ- 2 [ਬੀਜ ਤੇ ਪਾਣੀ ਨਿਕਾਲ ਕੇ]
  • ਮਿਠਾ ਸੋਡਾ- ਚੁਟਕੀ
  • ਤੇਲ- ਵੈਜੀਟੇਬਲ ਅੋਏਲ [2 ਚਮਚ]
  • ਹਰੀ ਮਿਰਚ- ਚੁਟਕੀ [ਮਰਝੀ ਹੈ]

ਵਿਧੀ

  • ਦਾਲ ਤੇ ਚਾਵਲ ਨੂੰ ਸਾਫ ਕਰ ਕੇ ਅਲਗ ਅਲਗ ਭਿਗੋ ਦੋ।
  • ਅਲਗ ਅਲਗ ਮਿਕਸੀ ਵਿਚ ਮੈਸ ਕਰੋ ਪਰ ਬਾਦ ਵਿਚ ਮਿਕਸ ਕਰ ਲੋ। ਨਮਕ,ਮਿਠਾ ਸੋਡਾ [ਖਾਣ ਵਾਲਾ ਸੋਡਾ] ਵੀ ਮਿਕਸ ਕਰੋ।
  • ਇਸ ਨੂੰ ਖਮੀਰਾ ਕਰਨ ਲਈ ਸਰਦੀਆ ਵਿਚ 24 ਘੰਟੇ ਤੇ ਗਰਮੀਆ ਵਿਚ 12 ਘੰਟੇ ਹੀ ਲਗਦੇ ਹਨ ।
  • ਮਿਸਰਣ ਦੁਗਣਾ ਹੋ ਜਾਏਗਾ,।
  • ਪਿਆਜ,ਹਰਾ ਧਨੀਆ,ਹਰੀ ਮਿਰਚ ਬਾਰੀਕ ਕਟ ਕੇ ਇਕ ਕਟੋਰੀ ਵਿਚ ਮਿਕਸ ਕਰ ਲੋ।
  • ਟਮਾਟਰ ਵੀ ਬਾਰੀਕ ਕਟ ਲੋ।
  • ਨੋਨ ਸਟਿਕ ਤਵਾ ਗਰਮ ਕਰੋ ਥੌੜਾ ਤੇਲ ਪਾਵੋ ਉਸ ਉਪਰ ਰਾਈ ਪਾਵੋ ਤਿੜਕਨ ਲਗੇ ਤਾ ਦਾਲ ਤੇ ਚਾਵਲ ਵਾਲਾ ਮਿਸਰਣ ਪਾਵੋ ਪਰ ਉਹ ਥੌੜਾ ਮੋਟਾ ਰਖਣਾ,ਤੇ ਗੋਲ ਵੀ।
  • ਇਸ ਦੇ ਉਪਰ ਪਿਆਜ,ਹਰੀ ਮਿਰਚ,ਹਰਾ ਧਨੀਆ,ਤੇ ਕਟਿਆ ਟਮਾਟਰ ਵੀ ਪਾਵੋ।
  • ਥੌੜਾ ਥੌੜਾ ਦਬਾ ਲੋ ਤਾ ਜੋ ਇਹ ਸਭ ਦਾਲ,ਚਾਵਲ ਵਾਲੇ ਮਿਸਰਣ ਵਿਚ ਲਗ ਜਾਣ ਚੰਗੀ ਤਰਾ।
  • ਉਲਟਾ ਦਿਉ,ਤਾ ਜੋ ਇਹ ਸਾਈਡ ਵੀ ਪਕ ਜਾਏ,ਦੋਨਾ ਸਾਇਡ [ਪਾਸੇ]ਲਾਲ ਕਰ ਲੋ।
  • ਸਾਭਰ,ਨਾਰਿਅਲ ਚਟਨੀ ਜਾ ਵੈਸੇ ਵੀ ਖਾ ਸਕਦੇ ਹੋ।

Leave a Reply