Best Punjabi Recipes “ਬਰੇਕਫਾਸਟ ਰੋਲਸ”, “Healthy Breakfast Rolls”, Recipes of Punjab, Veg Punjabi Recipes in Punjabi.

ਪੋਸਟਿਕ ਬਰੇਕਫਾਸਟ ਰੋਲਸ

ਪਦਾਰਥ

 • ਪਤਲੀਆ ਰੋਟੀਆ- 3-4 [ਤਿੰਨ-ਚਾਰ]
 • ਅੋਲਿਵ ਅੋਇਲ -2 ਚਮਚ [ਦੋ]
 • ਪਿਆਜ- ਦੋ ਗੋਲ ਕਟ ਕੇ
 • ਟਮਾਟਰ ਪਿਉਰੀ- ਚਾਰ ਚਮਚ
 • ਲੂਣ[ਨਮਕ] -ਇਕ ਚਮਚ
 • ਕਾਲੀ ਮਿਰਚ- ਅਧਾ ਚਮਚ [ਪੀਸੀ ਹੋਈ]
 • ਮਿਰਚ ਵਾਲੀ ਸੋਸ- ਇਕ ਚਮਚ
 • ਪਨੀਰ ਜਾ ਟੋਫੁ -ਚਾਰ-ਪੰਜ ਚਮਚ ਹਥ ਨਾਲ ਬਾਰੀਕ ਕਰ ਕੇ
 • ਸਿਮਲਾ ਮਿਰਚ- ਦੋ ਬੀਨਾ ਬੀਜ ਤੋ ਬਾਰੀਕ ਕਟ ਕੇ
 • ਹਰਾ ਧਨੀਆ- ਦੋ ਚਮਚ ਬਾਰੀਕ ਕਟ ਕੇ
 • ਕਦੂਕਸ ਚੀਜ -ਦੋ ਚਮਚ
 • ਗਾਜਰ-ਦੋ ਚਮਚ ਬਾਰੀਕ ਕਟ ਕੇ[ਆਪਣੀ ਮਰਝੀ ਨਾਲ ਪਾ ਸਕਦੇ ਹੋ]
 • ਬੀਨਸ-ਦੋ ਚਮਚ ਬਾਰੀਕ ਕਟ ਕੇ [ਆਪਣੀ ਮਰਝੀ ਨਾਲ ਪਾ ਸਕਦੇ ਹੋ}

ਵਿਧੀ

 • ਇਕ ਪੈਨ ਵਿਚ ਅੋਲਿਵ ਅੋਇਲ ਪਾਵੋ।
 • ਇਸ ਵਿਚਬਾਰੀਕ ਕਟਿਆ ਪਿਆਜ ਪਾਵੋ ਤੇ ਗੁਲਾਬੀ ਹੋਣ ਤਕ ਪਕਾਵੋ।
 • ਨਮਕ,ਟਮਾਟਰ ਪਿਉਰੀ,ਕਾਲੀ ਮਿਰਚ,ਮਿਰਚ ਵਾਲੀ ਸੋਸ,ਪਾ ਕੇ ਚੰਗੀ ਤਰਾ ਮਿਲਾ ਲੋ।
 • ਪਨੀਰ ਜਾ ਟੋਫੂ ਪਾਵੋ ਜੋ ਹਥ ਨਾਲ ਬਾਰੀਕ ਕੀਤਾ ਸੀ।ਦੋ -ਤਿੰਨ ਮਿੰਟ ਪਕਾਵੋ।
 • ਸਿਮਲਾ ਮਿਰਚ,.ਗਾਜਰ,ਬੀਨਸ ਪਾ ਕੇ ਦੋ -ਤਿੰਨ ਮਿੰਟ ਪਕਾ ਲੋ।
 • ਪਤਲੀਆ ਰੋਟੀਆ ਲੋ ਤੇ ਉਹਨਾ ਨੂੰ ਗਰਮ ਕਰ ਲੋ ਪਰ ਘਿਉ ਨਾ ਲਗਾਣਾ।
 • ਇਸ ਵਿਚ ਉਪਰ ਬਣਿਆ ਮਸਾਲਾ ਪਾਵੋ।
 • ਹਰਾ ਧਨੀਆ ਤੇ ਕਦੂਕਸ ਚੀਜ ਸਾਰੇ ਤੇ ਪਾਵੋ ਤੇ ਗੋਲ ਕਰ ਲੋ ਪਰ ਸਖਤ ਨਹੀ।
 • ਖਾਣ ਲਗਿਆ ਦੇਣ ਤੋ ਪਹਿਲਾ ਪਲੇਟ ਵਿਚ ਸੋਸ ਰਖੋ ਤੇਇਹ ਰੋਟੀਆ ਰਖੋ ਇਸ ਦੇ ਉਪਰ ਗੋਲ ਕਟਿਆ ਪਿਆਜ ਰਖ ਕੇ ਸਜਾ ਲੋ।
 • ਤੁਸੀ ਆਪਣੀ ਮਰਝੀ ਨਾਲ ਵੀ ਸਜਾ ਸਕਦੇ ਹੋ।

Leave a Reply