Best Punjabi Recipes “ਖੁੰਬਾਂ ਵਾਲੇ ਚਾਵਲ”, “Mashroom Rice”, Recipes of Punjab, Veg Punjabi Recipes in Punjabi.

ਖੁੰਬਾਂ ਵਾਲੇ ਚਾਵਲ

ਪਦਾਰਥ

 • ਉਬਲੇ ਹੋਏ ਚੌਲ : 3 ਕੱਪ
 • ਖੁੰਬਾਂ : 200 ਗ੍ਰਾਮ
 • ਅੱਧਾ ਨਿੰਬੂ ਦਾ ਰਸ
 • ਜ਼ੀਰਾ : 3 ਚਮਚ, ਲੱਸਣ ਸੁਆਦ ਅਨੁਸਾਰ
 • ਹਰੇ ਪਿਆਜ਼ : 2
 • ਲੌਂਗ : 2-3
 • 2 ਮੋਟੀ ਇਲਾਇਚੀ ਦੇ ਬੀਜ
 • ਲਾਲ ਮਿਰਚ ਪਾਊਡਰ : ਅੱਧਾ ਚਮਚ
 • ਗਰਮ ਮਸਾਲਾ ਪਾਊਡਰ : ਅੱਧਾ ਚਮਚ
 • ਲੂਣ ਸੁਆਦ ਅਨੁਸਾਰ।

ਵਿਧੀ

 • ਖੁੰਬਾਂ ਨੂੰ ਟੁੱਕੜਿਆਂ ਵਿਚ ਕੱਟ ਲਓ। ਇੱਕ ਕੱਪ ਪਾਣੀ ਵਿਚ ਇੱਕ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਲੂਣ ਪਾ ਕੇ ਉਬਾਲੋ।
 • ਜਦ ਪਾਣੀ ਉਬਲ ਜਾਏ ਤਾਂ ਅੱਗ ਤੋਂ ਉਤਾਰ ਕੇ ਉਸ ਵਿਚ ਖੁੰਬਾਂ ਪਾ ਕੇ ਰੱਖ ਦਿਓ। ਇੱਕ ਕੜਾਹੀ ਵਿਚ ਤੇਲ ਗਰਮ ਕਰੋ।
 • ਜਦੋਂ ਤੇਲ ਗਰਮ ਹੋ ਜਾਹੇ ਤਾਂ ਉਸ ਵਿਚ ਜ਼ੀਰਾ ਪਾ ਦਿਓ। ਉਸ ਤੋਂ ਬਾਅਦ ਲੱਸਣ ਭੁੰਨ ਲਓ।
 • ਉਸ ਤੋਂ ਬਾਅਦ ਪਿਆਜ਼ਾਂ ਦਾ ਚਿੱਟਾ ਅਤੇ ਹਲਕਾ ਹਰਾ ਭਾਗ ਪਾ ਦਿਓ ਅਤੇ ਨਰਮ ਹੋਣ ਤੱਕ ਪਕਾਉ।
 • ਖੁੰਬਾਂ ਨੂੰ ਪਾਣੀ ਵਿਚੋਂ ਕੱਢ ਕੇ ਪਿਆਜ਼ ਵਿਚ ਪਾ ਦਿਓ। 4-5 ਮਿੰਟ ਤੱਕ ਤਲੋ, ਜਦ ਤੱਕ ਕਿ ਇਹ ਭੂਰੇ ਰੰਗ ਦਾ ਨਾ ਹੋ ਜਾਏ।
 • ਹੁਣ ਇਸ ਵਿਚ ਲੱਸਣ, ਇਲਾਇਚੀ ਪਾਊਡਰ, ਅੱਧਾ ਚਮਚ ਲਾਲ ਮਿਰਚ ਪਾਊਡਰ, ਅੱਧਾ ਚਮਚ ਗਰਮ ਮਸਾਲਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ।
 • ਉਬਲੇ ਹੋਏ ਚੌਲ ਪਾ ਕੇ ਸੁਆਦ ਅਨੁਸਾਰ ਲੂਣ ਛਿੜ ਕੇ 2-3 ਮਿੰਟ ਤੱਕ ਭੁੰਨੋ। ਹੁਣ ਪਿਆਜ਼ਾਂ ਦਾ ਜ਼ਿਆਦਾ ਹਰਾ ਭਾਗ ਇਸ ਵਿਚ ਪਾ ਕੇ ਮਿਲਾਓ।
 • ਨਿੰਬੂ ਦਾ ਰਸ ਪਾ ਕੇ ਥੋੜ੍ਹੀ ਦੇਰ ਹੋਰ ਤਲੋ ਅਤੇ ਹੁਣ ਗਰਮ-ਗਰਮ ਪਰੋਸੋ।

Leave a Reply