Best Punjabi Recipes “ਪਿਆਜ ਕਚੋਰੀ”, “Pyaz Kachori”, Recipes of Punjab, Veg Punjabi Recipes in Punjabi.

ਪਿਆਜ ਕਚੋਰੀ

ਪਦਾਰਥ

  • 3 ਵੱਡੇ ਪਿਆਜ਼ ਕੱਟੇ ਹੋਏ
  • ਮੈਦਾ 2 ਕੱਪ
  • ਅੱਧਾ ਕੱਪ ਘਿਓ
  • 1 ਚਮਚ ਜ਼ੀਰਾ
  • ਛਟਾਂਕ ਭਰ ਹਿੰਗ
  • 2 ਚਮਚ ਧਨੀਆ ਪਾਊਡਰ
  • ਲੂਣ ਸੁਆਦ ਅਨੁਸਾਰ
  • 5 ਤੋਂ 6 ਲੱਸਣ ਕੱਟੇ ਹੋਏ
  • ਅਦਰਕ ਬਰੀਕ ਕੱਟਿਆ ਹੋਇਆ
  • 2 ਤੋਂ 3 ਬਾਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ
  • ਇਕ ਚਮਚ ਲਾਲ ਮਿਰਚ ਪਾਊਡਰ
  • ਕੱਟਿਆ ਹੋਇਆ ਹਰਾ ਧਨੀਆ
  • ਤੇਲ

ਵਿਧੀ

  • ਕੜਾਹੀ ਵਿਚ ਤੇਲ ਗਰਮ ਕਰੋ, ਇਸ ਵਿਚ ਜ਼ੀਰਾ, ਹਿੰਗ ਅਤੇ ਧਨੀਆ ਪਾ ਕੇ ਅੱਧੇ ਮਿੰਟ ਤੱਕ ਭੁੰਨੋ
  • ਹੁਣ ਇਸ ਵਿਚ ਕੱਟਿਆ ਹੋਇਆ ਪਿਆਜ਼, ਲੱਸਣ, ਅਦਰਕ, ਹਰੀ ਮਿਰਚ, ਲਾਲ ਮਿਰਚ ਪਾਊਡਰ, ਨਮਕ ਪਾ ਕੇ ਫਿਰ ਤੋਂ ਭੁੰਨੋਂ
  • ਇਸ ਮਿਸ਼ਰਣ ਨੂੰ ਠੰਡਾ ਹੋਣ ਦੇ ਲਈ ਰੱਖ ਦਿਓ।
  • ਦੂਸਰੇ ਭਾਂਡੇ ਵਿਚ ਮੈਦੇ ਵਿਚ ਪਾਣੀ ਮਿਲਾ ਕੇ ਗੁੰਨੋ ਅਤੇ ਗਿੱਲੇ ਕੱਪੜੇ ਨਾਲ ਢੱਕ ਦਿਓ।
  • 15 ਮਿੰਟ ਬਾਅਦ ਆਟੇ ਦੀਆਂ ਛੋਟੀਆਂ-ਛੋਟੀਆਂ ਪੇੜੀਆਂ ਬਣਾ ਕੇ ਵੇਲੋ, ਵੇਲੀਆਂ ਹੋਈ ਪੂਰੀ ਉਤੇ ਪਿਆਜ ਦਾ ਮਸਾਲਾ ਪਾ ਕੇ ਬੰਦ ਕਰ ਦਿਓ ਅਤੇ ਹੱਥ ਨਾਲ ਹਲਕਾ ਦਬਾ ਕੇ ਕੜਾਹੀ ਵਿਚ ਤਲੋ।
  • ਇਸ ਨੂੰ ਹਰੀ ਚਟਨੀ ਚੱਟਣੀ ਨਾਲ ਗਰਮਾ-ਗਰਮ ਪਰੋਸੇ

Leave a Reply