Best Punjabi Recipes “ਕਾਬੁਲੀ ਛੋਲਿਆਂ ਦਾ ਪੁਲਾਵ”, “Kabuli Chane Pulao”, Recipes of Punjab, Veg Punjabi Recipes in Punjabi.

ਕਾਬੁਲੀ ਛੋਲਿਆਂ ਦਾ ਪੁਲਾਵ

ਪਦਾਰਥ

 • 2 ਟੇਬਲ ਸਪੂਨ ਤੇਲ
 • 1 ਵੱਡਾ ਪਿਆਜ ਪਤਲਾ ਤੇ ਲੰਬਾ ਕੱਟਿਆ ਹੋਇਆ
 • 3 ਮੋਟੀਆਂ ਇਲਾਇਚੀਆਂ
 • 5-6 ਲੌਂਗ
 • 2 ਟੁਕੜੇ ਦਾਲਚੀਨੀ
 • 2 ਟੀਸਪੂਨ ਜੀਰਾ
 • ਟੀਸਪੂਨ ਅਦਰਕ-ਲਸਣ ਦਾ ਪੇਸਟ
 • ਟੀਸਪੂਨ ਮਿਰਚ ਪਾਊਡਰ
 • ਡੇਢ ਕੱਪ ਦਹੀਂ
 • 400 ਗ੍ਰਾਮ ਕਾਬੁਲੀ ਛੋਲੇ ਭਿਓਂ ਕੇ ਰੱਖੇ
 • 1 ਟੀਸਪੂਨ ਗਰਮ ਮਸਾਲਾ ਪਾਊਡਰ
 • ਟੀਸਪੂਨ ਸੌਂਫ ਪਾਊਡਰ
 • ਕੱਪ ਬਾਸਮਤੀ ਚੌਲ
 • ਸਾਢੇ ਤਿੰਨ ਕੱਪ ਪਾਣੀ
 • ਨਮਕ ਸਵਾਦ ਅਨੁਸਾਰ।

ਵਿਧੀ

 • ਪੈਨ ‘ਚ ਤੇਲ ਗਰਮ ਕਰਕੇ ਉਸ ‘ਚ ਪਿਆਜ ਸੁਨਹਿਰਾ ਹੋਣ ਤੱਕ ਭੁੰਨੋ। ਫਿਰ ਇਸ ‘ਚ ਇਲਾਇਚੀ, ਲੌਂਗ, ਦਾਲਚੀਨੀ ਅਤੇ ਜੀਰਾ ਪਾ ਕੇ ਲੱਗਭਗ 10 ਸੈਕਿੰਡ ਤੱਕ ਹਿਲਾਓ।
 • ਹੁਣ ਅਦਰਕ-ਲਸਣ ਦਾ ਪੇਸਟ, 2 ਟੀਸਪੂਨ ਨਮਕ ਅਤੇ ਮਿਰਚ ਪਾਊਡਰ ਪਾ ਕੇ 5 ਮਿੰਟ ਤੱਕ ਰਿੱਝਣ ਦਿਓ।
 • ਸੁੱਕੇ ਮਸਾਲੇ ਜਦੋਂ ਚੰਗੀ ਤਰ੍ਹਾਂ ਰਲ ਜਾਣ ਤਾਂ ਫਿਰ ਦਹੀਂ, ਕਾਬੁਲੀ ਛੋਲੇ ਅਤੇ ਪਾਣੀ ਪਾ ਕੇ ਰਿਝਾਓ।
 • ਗਰਮ ਮਸਾਲਾ ਅਤੇ ਸੌਂਫ ਪਾਊਡਰ, ਪਾ ਕੇ ਛੋਲੇ ਪਾਓ ਅਤੇ ਢਕਨ ਬੰਦ ਕਰ ਦਿਓ।
 • ਥੋੜ੍ਹੀ ਦੇਰ ਬਾਅਦ ਸਵਾਦ ਅਨੁਸਾਰ ਹੋਰ ਨਮਕ, ਚੌਲ ਅਤੇ ਪਾਣੀ ਪਾਓ ਅਤੇ ਤੇਜ਼ ਸੇਕ ‘ਤੇ ਰਿਝਾਓ।
 • ਵਿਚ-ਵਿਚ ਚੈੱਕ ਕਰਦੇ ਰਹੋ ਕਿ ਕਿਤੇ ਚੌਲ ਹੇਠਾਂ ਨਾ ਲੱਗ ਜਾਣ। ਜਦੋਂ ਬਣ ਜਾਣ ਤਾਂ ਗਰਮਾ-ਗਰਮ ਸਰਵ ਕਰੋ।
 • ਚਾਹੋ ਤਾਂ ਹਰੇ ਧਨੀਏ ਜਾਂ ਹਰੀ ਮਿਰਚ ਨਾਲ ਗਾਰਨਿਸ਼ ਵੀ ਕਰ ਸਕਦੇ ਹੋ।

Leave a Reply