Best Punjabi Recipes “ਛੋਲੇ ਭਟੂਰੇ”, “Chole Bhature”, Recipes of Punjab, Veg Punjabi Recipes in Punjabi.

ਛੋਲੇ ਭਟੂਰੇ

ਪਦਾਰਥ

 • ਸਫੈਦ ਚਨੇ 300 ਗ੍ਰਾਮ
 • ਮੇਥੀ ਕਸੂਰੀ ਡੇਢ ਚਮਚ
 • ਸਾਬਤ ਧਨੀਆ 15 ਗ੍ਰਾਮ
 • ਅਨਾਰ ਦਾਨਾ 15 ਗ੍ਰਾਮ
 • ਨਮਕ ਸਵਾਦ ਅਨੁਸਾਰ
 • ਜਾਏਫਲ ਇਕ ਟੁਕੜਾ
 • ਲਾਲ ਮਿਰਚ ਸਵਾਦ ਅਨੁਸਾਰ
 • ਜ਼ੀਰਾ 10 ਗ੍ਰਾਮ
 • ਘੀ 150 ਗ੍ਰਾਮ
 • ਗਰਮ ਮਸਾਲਾ ਇਕ ਚਮਚ
 • ਜਵਿਤਰੀ 2 ਫੁਲ
 • ਮਿੱਠਾ ਸੋਡਾ ਇਕ ਚਮਚ
 • ਅਮਚੂਰਨ ਇਕ ਚਮਚ
 • ਮੈਦਾ 200 ਗ੍ਰਾਮ,
 • ਸੂਜੀ- 100, ਗ੍ਰਾਮ
 • ਲੂਣ (ਸਵਾਦ ਅਨੁਸਾਰ),
 • ਘਿਉ (ਲੋੜ ਅਨੁਸਾਰ)
 • ਖੱਟੀ ਛਾਛ- ਇਕ ਕੱਪ

ਵਿਧੀ

ਛੋਲੇ ਦੀ :

 • ਅਨਾਰਦਾਨਾ, ਧਨੀਆ ਅਤੇ ਜ਼ੀਰਾ ਤਵੇ ’ਤੇ ਭੁੰਨੋ ਅਤੇ ਪੀਸ ਲਵੋ। ਜਾਏਫਲ ਅਤੇ ਜਵਿਤਰੀ ਪੀਸ ਕੇ ਉਪਰੋਕਤ ਮਸਾਲੇ ਵਿਚ ਮਿਲਾ ਦਿਓ।
 • ਇਸ ਮਿਸ਼ਰਣ ਵਿਚ ਨਮਕ, ਲਾਲ ਮਿਰਚ, ਗਰਮ ਮਸਾਲਾ ਕਸੂਰੀ ਮੇਥੀ ਮਿਲਾ ਦਿਓ।
 • ਸਫੈਦ ਚਨੇ ਬਨਾਉਣ ਤੋਂ 8 ਘੰਟੇ ਪਹਿਲਾਂ ਮਿੱਠਾ ਸੋਾ ਮਿਲਾ ਕੇ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ।
 • ਭਿੱਜੇ ਚਨੇ ਧੋ ਕੇ ਪ੍ਰੈਸ਼ਰ ਕੁੱਕਰ ਵਿਚ ਅੱਧਾ ਲਿਟਰ ਪਾਣੀ ਪਾ ਕੇ ਗਲਣ ਤਕ ਉਬਾਲੋ।
 • ਚਨੇ ਗਲਨ ’ਤੇ ਪਾਣੀ ਸੁਕਾ ਲਵੋ। ਕਿਸੇ ਗਹਿਰੇ ਬਰਤਨ ਵਿਚ ਮਸਾਲਾ ਅਤੇ ਚਨਾ ਮਿਲਾ ਦਿਓ। ਤੇਜ਼ ਅੱਗ ’ਤੇ ਰੱਖੋ ਅਤੇ ਗਰਮ-ਗਰਮ ਘੀ ਇਸ ਵਿਚ ਮਿਲਾ ਦਿਓ। ਹਰੀ ਮਿਰਚ ਪਿਆਜ਼ ਦੀ ਕਤਰਨ ਮਿਲਾ ਕੇ ਭਟੂਰੇ ਅਤੇ ਪੂਰੀ ਨਾਲ ਸਰਵ ਕਰੋ।

ਭਟੂਰੇ ਦੀ :

 • ਸਭ ਤੋਂ ਪਹਿਲਾਂ ਮੈਦਾ ਅਤੇ ਸੂਜੀ ਵਿਚ ਸਵਾਦ ਅਨੁਸਾਰ ਲੂਣ ਅਤੇ ਛਾਛ ਨੂੰ ਪਾ ਕੇ ਗੁੰਨ ਲਓ।
 • ਇਸ ਨੂੰ ਰੋਟੀ ਦੇ ਆਟੇ ਵਾਂਗ ਮੁਲਾਇਮ ਗੁੰਨੋ ਅਤੇ ਮੈਦਾ ਘੱਟ ਹੋਣ ਤੇ ਪਾਣੀ ਪਾਓ। ਇਸ ਮਿਸ਼ਰਣ ਨੂੰ ਢੱਕ ਕੇ ਤਿੰਨ ਚਾਰ ਘੰਟੇ ਦੇ ਲਈ ਰੱਖ ਦਿਓ, ਜਿਸ ਨਾਲ ਇਹ ਫੁਲ ਕੇ ਡੇਢ ਗੁਣਾ ਹੋ ਜਾਵੇਗਾ।
 • ਫਿਰ ਇਕ ਕੜਾਹੀ ‘ਚ ਘਿਓ ਗਰਮ ਕਰੋ, ਅੱਗ ਤੇਜ ਹੀ ਰੱਖੋ। ਮੈਦੇ ਦੀਆਂ ਲੋਈਆਂ ਤੋੜ ਕੇ ਉਨ੍ਹਾਂ ਨੂੰ ਹੱਥ ਨਾਲ ਪੂਰੀ ਵਾਂਗ ਥੱਪ ਲਓ।
 • ਹੁਣ ਉਨ੍ਹਾਂ ਨੂੰ ਘਿਓ ‘ਚ ਪਾਉਂਦੇ ਰਹੋ ਅਤੇ ਅੱਗ ਤੇਜ ਹੀ ਰੱਖੋ ਹਲਕੇ ਲਾਲ ਹੋਣ ‘ਤੇ ਇਨ੍ਹਾਂ ਭਟੂਰਿਆਂ ਨੂੰ ਕੱਢ ਲਓ। ਪਿਆਜ਼ ਦੀ ਕਤਰਨ ਮਿਲਾ ਕੇ ਭਟੂਰੇ ਅਤੇ ਪੂਰੀ ਨਾਲ ਸਰਵ ਕਰੋ।

Leave a Reply