Best Punjabi Recipes “ਛੁਹਾਰੇ ਦਾ ਅਚਾਰ”, “Dry Dates Pickle”, Recipes of Punjab, Punjabi Pickle Recipes in Punjabi.

ਛੁਹਾਰੇ ਦਾ ਅਚਾਰ

ਪਦਾਰਥ

  • ਛੁਹਾਰੇ- ਪੰਜ ਸੌ ਗ੍ਰਾਮ
  • ਨਿੰਬੂਆਂ ਦਾ ਰਸ- 250 ਗ੍ਰਾਮ
  • ਖੰਡ- ਦੋ ਸੌ ਗ੍ਰਾਮ
  • ਕਿਸ਼ਮਿਸ਼- 40 ਗ੍ਰਾਮ
  • ਕਾਲੀ ਮਿਰਚ- ਪੰਜ ਗ੍ਰਾਮ
  • ਜੀਰਾ- ਪੰਜ ਗ੍ਰਾਮ
  • ਨਮਕ- 40 ਗ੍ਰਾਮ
  • ਛੋਟੀ ਲਾਚੀ- ਪੰਜ ਗ੍ਰਾਮ
  • ਅਮਚੂਰ- ਪੰਜ ਗ੍ਰਾਮ
  • ਅਦਰਕ- ਸੌ ਗ੍ਰਾਮ

ਵਿਧੀ

  • ਸਭ ਤੋਂ ਪਹਿਲਾਂ ਛੁਹਾਰੇ ਉਬਾਲ ਲਵੋ। ਜਦੋਂ ਉਹ ਉਬਲ ਜਣ ਤਾਂ ਉਨ੍ਹਾਂ ਨੂੰ ਲੰਬਾਈ ਵਿਚ ਟੂੱਕੜੇ ਕਰ ਲਉ ਅਤੇ ਗੁਠਲੀ ਕੱਢ ਲਵੋ।
  • ਇਹ ਧਿਆਨ ਰਹੇ ਕਿ ਹਰੇਕ ਛੁਹਾਰੇ ਦੀਆਂ ਫਾਕਾਂ ਹੇਠਾਂ ਤੋਂ ਜੁੜੀਆਂ ਰਹਿਣ। ਉਹ ਅਲ਼ੱਗ ਅਲੱਗ ਨਾ ਹੋਣ।
  • ਹੁਣ ਛੋਟੀ ਲਾਚੀ, ਕਾਲੀ ਮਿਰਚ, ਜੀਰਾ, ਅਮਚੂਰ ਨੂੰ ਮਿਲਾ ਕੇ ਬਾਰਕਿ ਕੱਟ ਲਉ। ਅਦਰਕ ਨੂੰ ਛਿਲ ਕੇ ਕੱਦੂਕਸ ਕਰ ਲਉ।
  • ਕੜਾਹੀ ਵਿਚ ਥੋੜਾ ਜਿਹਾ ਘਿਉ ਪਾ ਕੇ ਅਦਰਕ ਨੂੰ ਭੁੰਨ ਕੇ ਕੜਾਹੀ ਨੂੰ ਹੇਠਾਂ ਉਤਾਰ ਲਉ। ਫੇਰ ਕੜਾਹੀ ਵਿਚ ਕਿਸ਼ਮਿਸ਼ ਪਾਵੋ।
  • ਉਸ ਦੇ ਬਾਅਦ ਸਾਰੇ ਮਿਸ਼ਰਨ ਅਤੇ ਕੱਟੇ ਹੋਰੇ ਮਸਾਲਿਆਂ ਨੂੰ ਮਿਲਾ ਕੇ ਅਤੇ ਚੰਗੀ ਤਰ੍ਹਾਂ ਚਲਾ ਕੇ ਛੁਹਾਰੇ ਵਿਚ ਭਰ ਲਉ।
  • ਛੁਹਾਰਿਆਂ ‘ਤੇ ਉਪਰ ਤੋਂ ਸਫੇਦ ਪਤਲਾ ਧਾਗਾ ਪਲੇਟ ਦਿਉ ਤਾਂ ਕਿ ਅੰਦਰ ਦਾ ਮਸਾਲਾ ਨਿਕਲ ਨਾ ਸਕੇ। ਇਕ ਇਕ ਛੁਹਾਰੇ ਵਿਚ ਮਸਾਲਾ ਭਰੋ।
  • ਧਾਗਾ ਪਲੇਟ ਕੇ ਮਰਤਬਾਨ ਵਿਚ ਪਾ ਦਿਉ। ਇਨ੍ਹਾਂ ਦੇ ਉੱਪਰ ਨਮਕ, ਖੰਡ ਪਾ ਕੇ ਉੱਪਰੋਂ ਨਿੰਬੂ ਦਾ ਰਸ ਨਿਚੋੜ ਦਿਉ ਅਤੇ ਛੁਹਾਰੇ ਦਾ ਖੱਟਾ ਮਿੱਠਾ ਅਚਾਰ ਤਿਆਰ ਹੋ ਚੁੱਕਾ ਹੈ।

Leave a Reply